The Benefits Of Lighting At Home
ਜੋ ਘਰ ਵਿੱਚ ਜੋਤ ਨਹੀਂ ਲਗਾਉਂਦੇ ਤਾਂ ਜਰੂਰ ਸੁਣੋ ਕੀ ਹੁੰਦਾ ਹੈ? ਜੋਤ ਲਗਾਉਣ ਦੇ ਫਾਇਦੇ.।।। ਘਿਉ ਦੀ ਜੋਤ ਦੇ ਅਨੇਕਾਂ ਫਾਇਦੇ ਹਨ।। ਹਰ ਧਰਮ ਚ ਜੋਤ ਲਗਾਈ ਜਾਦੀ ਹਰੇਕ ਦੀ ਵੱਖ ਵੱਖ ਆਸਥਾ ਹੈ। ਇਸ ਪਿੱਛੇ ਡੂੰਘੀ ਆਸਥਾ ਜੁੜੀ ਹੁੰਦੀ ਹੈ। ਜਿਸ ਨਾਲ ਜੋਤ ਲਗਾਉਣ ਵਾਲੇ ਨੂੰ ਉਸ ਸੱਚੇ ਮਾਲਕ ਵਾਹਿਗੁਰੂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ।। ਇਸ ਪਿੱਛੇ ਧਾਰਮਿਕ ਪੱਖ ਚ ਅਨੇਕਾਂ ਫਾਇਦੇ ਹਨ।ਇਹ ਕਥਨ ਸਾਇਸ ਵੀ ਮੰਨਦੀ ਹੈ
ਜਿਸ ਘਰ ਚ ਜੋਤ ਚੱਲਦੀ ਹੈ ਉਸ ਘਰ ਚ ਜੀਵਨ ਖੁਸ਼ਹਾਲ ਰਹਿੰਦਾ ਹੈ ਕੋਈ ਵੀ ਰੋਗ ਨੇੜੇ ਨਹੀ ਆਉਦਾ ਇਸ ਪਿੱਛੇ ਅਨੇਕਾਂ ਕਾਰਨ ਹਨ।।। ਆਉ ਜਾਣਦੇ ਹਾਂ ਸਾਇਸ ਦਾ ਪੱਖ ਜਿਸ ਨੂੰ ਅੱਜਕਲ ਦੀ ਨੌਜਵਾਨ ਪੀੜ੍ਹੀ ਮੰਨਦੀ ਹੈ ਕਿਉਂਕਿ ਪੁਰਾਣੇ ਬਜੁਰਗਾਂ ਦੀ ਧਾਰਮਿਕ ਆਸਥਾ ਜੁੜੀ ਹੁੰਦੀ ਹੈ।।। ਪੁਰਾਣੇ ਸਮੇਂ ‘ਚ ਦੇਸੀ ਘਿਓ ਨੂੰ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਜਿਸ ਕਾਰਨ ਹਰ ਘਰ ਚ ਜੋਤ ਜਗਾਈ ਜਾਦੀ ਸੀ ਭੋਜਨ ਤੋਂ ਲੈ ਕੇ ਪੂਜਾ-ਅਰਚਨਾ ਤੱਕ ਦੇਸੀ ਘਿਓ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜਕਲ ਦੇ ਨੌਜਵਾਨ ਇਸ ਤੋਂ ਕੋਹਾਂ ਦੂਰ ਹਨ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਦੇਸੀ ਘਿਓ ਖਾਣ ਨਾਲ ਭਾਰ ਵੱਧਦਾ ਹੈ। ਇਸ ਕਾਰਨ ਉਹ ਇਸਦੇ ਦੂਜੇ ਫਾਇਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਦੇਸੀ ਘਿਓ ‘ਚ ਪਾਏ ਜਾਣ ਵਾਲੇ ਤੱਤ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਦਿੱਕਤਾਂ ਨੂੰ ਦੂਰ ਕਰਨ ‘ਚ ਬਹੁਤ ਫਾਇਦੇਮੰਦ ਹਨ। ਆਓ ਜਾਣਦੇ ਹਾਂ ਦੇਸੀ ਘਿਓ ਦੇ ਫਾਇਦਿਆਂ ਬਾਰੇ।ਇਸ ਦੀ ਖੁਸ਼ਬੂ ਨਾਲ ਮਨ ਨੂੰ ਸ਼ਾਤੀ ਮਿਲਦੀ ਹੈ।। ਇਸ ਦੇ ਨਾਲ ਘਰ ਚ ਮੱਛਰ ਆਦਿ ਨਹੀ ਆਉਦੇ
ਪਾਚਨ ‘ਚ ਸੁਧਾਰ ਜਿਨ੍ਹਾਂ ਲੋਕਾਂ ਨੂੰ ਪਾਚਨ ਸੰਬੰਧੀ ਕੋਈ ਦਿੱਕਤ ਹੈ, ਉਨ੍ਹਾਂ ਲਈ ਦੇਸੀ ਘਿਓ ਬਹੁਤ ਫਾਇਦੇਮੰਦ ਹੈ। ਖਾਣੇ ਦੇ ਨਾਲ ਘਿਓ ਦਾ ਸੇਵਨ ਕਰਨ ਨਾਲ ਖਾਣਾ ਆਸਾਨੀ ਨਾਲ ਪਚਦਾ ਹੈ। ਇਸ ਨਾਲ ਸਰੀਰ ਦੇ ਫੋਕਟ ਪਦਾਰਥ ਬਾਹਰ ਨਿਕਲ ਜਾਂਦੇ ਹਨ।ਦਿਮਾਗ ਤੇਜ – – ਦੇਸੀ ਘਿਓ ਦਾ ਸੇਵਨ ਕਰਨ ਨਾਲ ਦਿਮਾਗ ਤੇਜ ਹੁੰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਵਧਦੀ ਹੈ ਤੇ ਗਿਆਨ ਚ ਵਾਧਾ ਹੁੰਦਾ ਹੈ