Sangrand Hukamnama Mahina Phagun,Download Sangrand Hukamnama Mahina Phagun in Gurmukhi,Sangrand Hukumnama Phagun,Phagun Mahina Sangrand Hukamnama In Punjabi, English And Hindi
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥ ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥ ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥ ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥ ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥ ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥ ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥
ਪਦ ਅਰਥ: ਫਲਗੁਣਿ = ਫੱਗਣ (ਮਹੀਨੇ) ਵਿਚ। ਉਪਾਰਜਨਾ = ਉਪਜ, ਪ੍ਰਕਾਸ਼। ਰਾਮ ਕੇ ਸਹਾਈ = ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ। ਸੇਜ = ਹਿਰਦਾ। ਜਾਇ = ਥਾਂ। ਵਰੁ = ਖਸਮ-ਪ੍ਰਭੂ। ਗਾਵਹੀ = ਗਾਵਹਿ, ਗਾਂਦੀਆਂ ਹਨ। ਮੰਗਲੁ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਸਿਫ਼ਤਿ-ਸਾਲਾਹ ਦੀ ਬਾਣੀ। ਅਲਾਇ-ਉਚਾਰ ਕੇ, ਅਲਾਪ ਕੇ। ਦਿਸਦੀ = ਦਿੱਸਦਾ। ਲਵੈ = ਨੇੜੇ। ਲਵੈ ਲਾਉਣੇ = ਨੇੜੇ ਤੇੜੇ, ਇਰਦ-ਗਿਰਦ। ਲਵੈ ਨ ਲਾਇ = ਲਵੈ ਲਾਉਣੇ ਨਹੀਂ, ਨੇੜੇ ਤੇੜੇ ਦਾ ਨਹੀਂ, ਬਰਾਬਰੀ ਕਰਨ ਜੋਗਾ ਨਹੀਂ। ਹਲਤੁ = ਇਹ ਲੋਕ। ਪਲਤੁ = ਪਰ ਲੋਕ। ਸਵਾਰਿਓਨੁ = ਉਸ (ਪ੍ਰਭੂ) ਨੇ ਸਵਾਰ ਦਿੱਤਾ। ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ। ਜਾਇ = ਥਾਂ। ਤੇ = ਤੋਂ। ਰਖਿਅਨੁ = ਉਸ (ਹਰੀ) ਨੇ ਰੱਖ ਲਏ। ਧਾਇ = ਧਾਈ, ਭਟਕਣਾ। ਪਾਇ = ਪੈ ਕੇ। ਤਿਲੁ = ਰਤਾ ਭੀ। ਤਮਾਇ = ਤਮ੍ਹਾ, ਲਾਲਚ।
ਅਰਥ: (ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ, ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ, ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ। ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ, ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤਿ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ। ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ। ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ। ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ। ਹੇ ਨਾਨਕ! (ਆਖ–) ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ। ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ)।
Sangrand Hukamnama Mahina Phagun in Hindi
बारह माहा मांझ महला ५ घरु ४
ੴ सतिगुर प्रसादि ॥
फलगुणि अनंद उपारजना हरि सजण प्रगटे आइ ॥ संत सहाई राम के करि किरपा दीआ मिलाइ ॥ सेज सुहावी सरब सुख हुणि दुखा नाही जाइ ॥ इछ पुनी वडभागणी वरु पाइआ हरि राइ ॥ मिलि सहीआ मंगलु गावही गीत गोविंद अलाइ ॥ हरि जेहा अवरु न दिसई कोई दूजा लवै न लाइ ॥ हलतु पलतु सवारिओनु निहचल दितीअनु जाइ ॥ संसार सागर ते रखिअनु बहुड़ि न जनमै धाइ ॥ जिहवा एक अनेक गुण तरे नानक चरणी पाइ ॥ फलगुणि नित सलाहीऐ जिस नो तिलु न तमाइ ॥१३॥
फलगुणि = फागुन (महीने) में। उपारजना = उपज, प्रकाश। राम के सहाई = परमात्मा के साथ मिलने में सहायता करने वाले। सेज = हृदय। जाइ = जगह। वरु = पति प्रभु। गावही = गाती हैं। मंगलु = खुशी का गीत, आत्मिक आनंद पैदा करने वाला गीत, महिमा की वाणी। अलाइ = उच्चार के, अलाप के। दिसई = दिखता। लवै = नजदीक। लवै न लाइ = पास नहीं लाते, नजदीक का नहीं, बराबरी के लायक नहीं। हलतु = (अत्र) ये लोक। पलतु = (परत्र) परलोक। सवारिओनु = उस (प्रभु) ने सवार दिया। दितीअनु = उस (प्रभु) ने दी। जाइ = जगह। ते = से। रखिअनु = उस (हरि) ने रख लिए। धाइ = भाग दौड़, भटकना। पाइ = पड़ कर। तिलु = रत्ती भी। तमाइ = तमा, लालच।13।
अर्थ: (सर्दी की ऋतु की कड़ाके की सर्दी के बाद बहार फिरने पे फागुन के महीने में लोग होली के रंग तमाशों के साथ खुशियां मनाते हैं, पर) फागुन में (उन जीव स्त्रीयों के अंदर) आत्मिक आनंद पैदा होता है, जिनके हृदय में सज्जन हरि प्रत्यक्ष आ बसता है। परमात्मा के साथ मिलने में सहायता करने वाले संत जन मेहर करके उन्हें प्रभु के साथ जोड़ देते हैं। उनकी हृदय सेज सुंदर बन जाती है। उन्हें सारे ही सुख प्राप्त हो जाते हैं। फिर दुखों के लिए (उनके हृदय में) कहीं रत्ती भर जगह भी नहीं रह जाती। उन भाग्यशाली जीव स्त्रीयों की मनोकामना पूरी हो जाती है। उन्हें हरि प्रभु पति मिल जाता है। वह सत्संगी सहेलियों के साथ मिल के गोबिंद की महिमा के गीत अलाप के आत्मिक आनंद पैदा करने वाली गुरबाणी गाती हैं। परमात्मा जैसा कोई और, उसकी बराबरी कर सकने वाला कोई दूसरा उन्हें कहीं दिखता ही नहीं। उस परमात्मा ने (उन सत्संगियों का) लोक परलोक संवार दिया है, उन्हें (अपने चरणों में लगन लीनता वाली) ऐसी जगह बख्शी है, जो कभी डोलती नहीं। प्रभु ने संसार समुंदर से उन्हें (हाथ दे के) रख लिया है, जन्मों के चक्र में दुबारा उनकी दौड़ भाग नहीं होती। हे नानक! (कह:) हमारी एक जीभ है, प्रभु के अनेक ही गुण हैं (हम उन्हें बयान करने के लायक नहीं हैं, पर) जो जीव उसकी चरणों में पड़ते हैं (उसका आसरा देखते हैं) वह (संसार समुंदर से) तैर जाते है। फागुन के महीने में (होली आदि में से आनंद ढूँढने की बजाए) सदा उस परमात्मा की महिमा करनी चाहिए, जिसे (अपनी उपमा कराने का) रत्ती भर भी लालच नहीं है (इसमें हमारा ही भला है)।
Sangrand Hukamnama Mahina Phagun in English
Baareh Maahaa Maanjh Mehalaa 5 Ghar 4
Ik Oankaar Sathigur Prasaadh ||
Falagun Anandh Oupaarajanaa Har Sajan Pragattae Aae || Santh Sehaaee Raam Kae Kar Kirapaa Dheeaa Milaae || Saej Suhaavee Sarab Sukh Hun Dhukhaa Naahee Jaae || Eishh Punee Vaddabhaaganee Var Paaeiaa Har Raae || Mil Seheeaa Mangal Gaavehee Geeth Govindh Alaae || Har Jaehaa Avar N Dhisee Koee Dhoojaa Lavai N Laae || Halath Palath Savaarioun Nihachal Dhitheean Jaae || Sansaar Saagar Thae Rakhian Bahurr N Janamai Dhhaae || Jihavaa Eaek Anaek Gun Tharae Naanak Charanee Paae || Falagun Nith Salaaheeai Jis No Thil N Thamaae ||13||
In the month of Phalgun, bliss comes to those, unto whom the Lord, the Friend, has been revealed. The Saints, the Lord’s helpers, in their mercy, have united me with Him. My bed is beautiful, and I have all comforts. I feel no sadness at all. My desires have been fulfilled-by great good fortune, I have obtained the Sovereign Lord as my Husband. Join with me, my sisters, and sing the songs of rejoicing and the Hymns of the Lord of the Universe. There is no other like the Lord-there is no equal to Him. He embellishes this world and the world hereafter, and He gives us our permanent home there. He rescues us from the world-ocean; never again do we have to run the cycle of reincarnation. I have only one tongue, but Your Glorious Virtues are beyond counting. Nanak is saved, falling at Your Feet. In Phalgun, praise Him continually; He has not even an iota of greed. ||13||
Chet Sangrand Hukamnama, Vaisakh Sangrand Hukamnama, Jeth Sangrand Hukamnama, Harh Sangrand Hukamnama, Sawan Sangrand Hukamnama, Bhadon Sangrand Hukamnama, Assu Sangrand Hukamnama, Kattak Sangrand Hukamnama, Magghar Sangrand Hukamnama, Poh Sangrand Hukamnama, Magh Sangrand Hukamnama, Phagan Sangrand Hukamnama