ਗੁਰੂਦੁਆਰਾ ਸਾਹਿਬ ਦੇ ਕੜਾਹ ਪ੍ਰਸ਼ਾਦ ਛਕਣ ਦੇ ਫਾਇਦੇ

by Live Hukamnama.Com
133 views

ਗੁਰੂਦੁਆਰਾ ਸਾਹਿਬ ਦੇ ਕੜਾਹ ਪ੍ਰਸ਼ਾਦ ਦੇ ਫਾਇਦੇ

ਗੁਰੂਦੁਆਰਾ ਸਾਹਿਬ ਦੇ ਕੜਾਹ ਪ੍ਰਸ਼ਾਦ ਛਕਣ ਨਾਲ ਕਿਉੰ ਆਉਂਦੀ ਹੈ ਮਨ ਨੂੰ ਸ਼ਕਤੀ ”ਜਾਣੋ, ਕੜਾਹ ਪ੍ਰਸ਼ਾਦ ਦੀ ਦੇਗ ਖਾਣ ਦੇ ਕੀ ਹਨ ਫਾਇਦੇ !,ਕੜਾਹ ਪ੍ਰਸ਼ਾਦ ਉਹਨਾਂ ਸਾਰੇ ਸ਼ਰਧਾਲੂਆਂ ਨੂੰ ਵੰਡਿਆ ਜਾਂਦਾ ਹੈ ਜੋ ਗੁਰਦੁਆਰਿਆਂ ‘ਚ ਮੱਥਾ ਟੇਕਣ ਲਈ ਆਉਂਦੇ ਹਨ। ਕੜਾਹ ਪ੍ਰਸ਼ਾਦ ਛੂਤ-ਛਾਤ, ਜਾਤ-ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ।

Advertisement

ਇਸ ਕੜਾਹ ਪ੍ਰਸ਼ਾਦ ਨੂੰ ਹਜ਼ਾਰਾਂ ਸ਼ਰਧਾਲੂਆਂ ਦੀ ਸੇਵਾ ਕਰਨ ਲਈ ਘਿਓ, ਖੰਡ ਅਤੇ ਆਟੇ ਦੇ ਮੇਲ ਨਾਲ ਬਣਾਇਆ ਜਾਂਦਾ ਹੈ।ਕੜਾਹ ਪ੍ਰਸ਼ਾਦ ਦੀ ਦੇਗ ਦੇ ਬਹੁਤ ਹੀ ਫਾਇਦੇ ਹਨ, ਜਿਨ੍ਹਾਂ ਨੂੰ ਡਾਕਟਰ ਵੀ ਮੰਨਦੇ ਹਨ। ਦੇਗ ਬਹੁਤ ਹੀ ਪੌਸ਼ਟਿਕ ਹੁੰਦੀ ਹੈ।ਕੜਾਹ ਪ੍ਰਸ਼ਾਦ ਕਣਕ ਦੇ ਆਟੇ ਨਾਲ ਬਣਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਣਕ ਦਾ ਆਟਾ ਭਾਰ ਘਟਾਉਣ ‘ਚ ਤੁਹਾਡੀ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਕਣਕ ਦਾ ਆਟਾ ਵੀ ਫਾਈਬਰ, ਚਰਬੀ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।ਕੜਾਹ ਪ੍ਰਸ਼ਾਦ ਨੂੰ ਸਰਬਲੋਹ ਬਰਤਨ ਵਿੱਚ ਪਕਾਇਆ ਜਾਂਦਾ ਹੈ, ਕੜਾਹ ਪ੍ਰਸ਼ਾਦ ਵਿੱਚ ਲੋਹੇ ਦੀ ਇੱਕ ਛੋਟੀ ਜਿਹੀ ਮਾਤਰਾ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਸਰਬਲੋਹ ਬਰਤਨ ਭੋਜਨ ਨੂੰ ਨਰਮ ਅਤੇ ਸੁਆਦੀ ਤਰੀਕੇ ਨਾਲ ਰੱਖਣ ਵਿੱਚ ਮਦਦ ਕਰਦਾ ਹੈ।ਤੁਹਾਨੂੰ ਦੱਸ ਦੇਈਏ ਕਿ ਕੜਾਹ ਪ੍ਰਸ਼ਾਦ ਦੀ ਦੇਗ ਦਿਮਾਗ, ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪ੍ਰਣਾਲੀ ਦੇ ਸਭ ਅੰਗਾਂ ਲਈ ਸਭ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰਾਂ ਕੰਮ ਕਰਨ ਲਈ ਵੀ ਇਸ ‘ਚ ਲੋੜੀਂਦੇ ਤੱਤ ਹੁੰਦੇ ਹਨ। ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਕੇ ਦੇਗ ਛਕਦਾ ਹੈ,ਉਸ ਵਿਅਕਤੀ ਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰਾਂ ਕੰਮ ਕਰਨ ਲਗਦੇ ਹਨ। ਉਹਦੇ ਚਿਹਰੇ ਤੇ ਰੌਣਕ ਵਧਣ ਲਗਦੀ ਹੈ। ਅੱਖਾਂ ‘ਚ ਚਮਕ ਵਧਦੀ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੜਾਹ ਪ੍ਰਸ਼ਾਦ ਵਰਤਾਉਂਦੇ ਜਾ ਛਕਦੇ ਹੋਏ ਸੰਗਤ ‘ਚ ਬੈਠੇ ਕਿਸੇ ਮਨੁੱਖ ਤੋਂ ਜਾਤ-ਪਾਤ, ਛੂ ਤ-ਛਾਤ ਦਾ ਖ਼ਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।”ਵਾਹਿਗੁਰੂ ਲਿਖਕੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Kadah Parshad,Kadah Parshad Recipe,Kadah Parshad Photos,Kadah Parshad Imags,Amritsar Kadah Parshad,Golden Temple Kadah Parshad,Gurudwara Sahib Kadah Parshad

 

You may also like

Leave a Comment