Jeth Mahina Sangrand Hukamnama In Punjabi, English And Hindi,Sangrand Hukamnama Mahina Jeth,Download Sangrand Hukamnama Mahina Jeth in Gurmukhi,Sangrand Hukumnama Jeth
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ – ੴ ਸਤਿਗੁਰ ਪ੍ਰਸਾਦਿ ॥
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥ ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥
ਜੇਠਿ = ਜੇਠ ਵਿਚ। ਹਰਿ ਜੁੜੰਦਾ ਲੋੜੀਐ = ਪ੍ਰਭੂ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਸਭਿ = ਸਾਰੇ ਜੀਵ। ਨਿਵੰਨਿ = ਨਿਊਂਦੇ ਹਨ। ਸਜਣ ਦਾਵਣਿ = ਸੱਜਣ ਦੇ ਦਾਮਨ ਵਿਚ, ਪੱਲੇ ਵਿਚ। ਕਿਸੈ… ਬੰਨਿ = ਕਿਸੇ ਨੂੰ ਬੰਨ੍ਹਣ ਨਹੀਂ ਦੇਂਦਾ, ਕਿਸੇ ਜਮ ਆਦਿਕ ਨੂੰ ਆਗਿਆ ਨਹੀਂ ਦੇਂਦਾ ਕਿ ਉਸ ਜੀਵ ਨੂੰ ਬੰਨ੍ਹ ਕੇ ਅੱਗੇ ਲਾ ਲਏ। ਰੰਗ ਜੇਤੇ = ਜਿਤਨੇ ਭੀ ਰੰਗ ਹਨ। ਨਾਰਾਇਣੈ = ਪਰਮਾਤਮਾ ਦੇ। ਭਾਵੰਨਿ = ਪਿਆਰੇ ਲੱਗਦੇ ਹਨ। ਕਰੰਨਿ = ਕਰਦੇ ਹਨ। ਪ੍ਰਭਿ = ਪ੍ਰਭੂ ਨੇ। ਕਹੀਅਹਿ = ਕਹੇ ਜਾਂਦੇ ਹਨ। ਵਿੱਛੁੜਿ = ਪ੍ਰਭੂ ਤੋਂ ਵਿਛੁੜ ਕੇ। ਸਾਧੂ ਸੰਗੁ = ਗੁਰੂ ਦਾ ਸਾਥ। ਤਿਸੁ = ਉਸ (ਮਨੁੱਖ) ਨੂੰ। ਜਿਸ ਕੈ ਮਥੰਨਿ = ਜਿਸ ਦੇ ਮੱਥੇ ਉੱਤੇ ॥
ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)। (ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ। ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ? ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥
Sangrand Hukamnama Mahina Jeth in Hindi
बारह माहा मांझ महला ५ घरु ४ – ੴ सतिगुर प्रसादि ॥
हरि जेठि जुड़ंदा लोड़ीऐ जिसु अगै सभि निवंनि ॥ हरि सजण दावणि लगिआ किसै न देई बंनि ॥ माणक मोती नामु प्रभ उन लगै नाही संनि ॥ रंग सभे नाराइणै जेते मनि भावंनि ॥ जो हरि लोड़े सो करे सोई जीअ करंनि ॥ जो प्रभि कीते आपणे सेई कहीअहि धंनि ॥ आपण लीआ जे मिलै विछुड़ि किउ रोवंनि ॥ साधू संगु परापते नानक रंग माणंनि ॥ हरि जेठु रंगीला तिसु धणी जिस कै भागु मथंनि ॥४॥
जेठि = जेठ में। हरि जुड़ंदा लोड़ीऐ = हरि चरणों में जुड़ना चाहिए। सभि = सारे जीव। निवंनि = निवते हैं, झुकते हैं। सजण दावणि = सज्जन के दामन में, पल्ले में। किसै न देई बंनि = किसी को बांधने नहीं देता, किसी यम आदि को आज्ञा नही देता कि उस जीव को बांध के आगे लगा ले। रंग जेते = जितने भी रंग हैं। नाराइणै = परमात्मा के। भावंनि = प्यारे लगते हैं। करंनि = करते हैं। प्रभि = प्रभु ने। कहीअहि = कहे जाते हैं। विछुड़ि = प्रभु से बिछुड़ के। साधू संगु = साधु के साथ। तिसु = उस (मनुष्य) को। जिस कै मथंनि = जिसके माथे पे।4।
अर्थ: जिस हरी के आगे सारे ही जीव सिर झुकाते हैं, जेठ के महीने में उस के चरणों में जुड़ना चाहिए। अगर हरि सज्जन से जुड़े रहें तो वह किसी (यम आदि) को आज्ञा नही देता कि बांध के आगे लगा ले (भाव, प्रभु से जुड़ने से जमों का डर नहीं रह जाता)। (लोग हीरे मोती आदि कीमती धन एकत्र करने के लिए दौड़भाग करते हैं, पर उस धन के चोरी हो जाने का भी डर बना रहता है) परमात्मा का नाम हीरे मोती आदि ऐसा कीमती धन है जो चुराया नहीं जा सकता। परमात्मा के जितने भी चमत्कार हो रहे हैं, (नाम धन की इनायत से) वह सारे मन को प्यारे लगते हैं। (ये भी समझ आ जाती है कि) प्रभु स्वयं, और उसके पैदा किए जीव वही कुछ करते हैं जो उस प्रभु को ठीक लगता है। जिस लोगों को प्रभु ने (अपनी महिमा की दाति दे के) अपना बना लिया है, उनको ही (जगत में) वाह वाही मिलती है। (पर, परमात्मा जीवों को अपने उद्यम से नहीं मिल सकता) अगर जीवों के अपने उद्यम से मिल सकता होता, तो जीव उससे बिछुड़ के दुखी क्यूँ होते? हे नानक! (प्रभु के मिलाप का) आनंद (वही लोग) लेते हैं, जिन्हें गुरु मिल जाए। जिस मनुष्य के माथे पर भाग्य जागें, उसे जेठ महीना सुहावना लगता है। उसी को प्रभु मालिक मिलता है।4।
Sangrand Hukamnama Mahina Jeth in English
Baareh Maahaa Maanjh Mehalaa 5 Ghar 4 – Ik Oankaar Sathigur Prasaadh ||
Har Jaeth Jurrandhaa Lorreeai Jis Agai Sabh Nivann || Har Sajan Dhaavan Lagiaa Kisai N Dhaeee Bann || Maanak Mothee Naam Prabh Oun Lagai Naahee Sann || Rang Sabhae Naaraaeinai Jaethae Man Bhaavann || Jo Har Lorrae So Karae Soee Jeea Karann || Jo Prabh Keethae Aapanae Saeee Keheeahi Dhhann || Aapan Leeaa Jae Milai Vishhurr Kio Rovann || Saadhhoo Sang Paraapathae Naanak Rang Maanann || Har Jaeth Rangeelaa This Dhhanee Jis Kai Bhaag Mathhann ||4||
In the month of Jayt’h, the bride longs to meet with the Lord. All bow in humility before Him. One who has grasped the hem of the robe of the Lord, the True Friend-no one can keep him in bondage. God’s Name is the Jewel, the Pearl. It cannot be stolen or taken away. In the Lord are all pleasures which please the mind. As the Lord wishes, so He acts, and so His creatures act. They alone are called blessed; whom God has made His Own. If people could meet the Lord by their own efforts, why would they be crying out in the pain of separation? Meeting Him in the Saadh Sangat, the Company of the Holy, O Nanak, celestial bliss is enjoyed. In the month of Jayt’h, the playful Husband Lord meets her, upon whose forehead such good destiny is recorded. ||4||
Chet Sangrand Hukamnama, Vaisakh Sangrand Hukamnama, Jeth Sangrand Hukamnama, Harh Sangrand Hukamnama, Sawan Sangrand Hukamnama, Bhadon Sangrand Hukamnama, Assu Sangrand Hukamnama, Kattak Sangrand Hukamnama, Magghar Sangrand Hukamnama, Poh Sangrand Hukamnama, Magh Sangrand Hukamnama, Phagan Sangrand Hukamnama