Gurdwara Baba Atal Rai Sahib Ji Amritsar History, Pictures And Photos

by Live Hukamnama.Com
70 views

ਜਾਣੋ “ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ” ਗੁਰੁਦਵਾਰਾ ਸਾਹਿਬ ਦਾ ਇਤਿਹਾਸ

History of Gurdwara Baba Atal Rai Sahib Ji Amritsar

ਗੁਰਦੁਆਰਾ ਬਾਬਾ ਅਟੱਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਯਾਦ ਵਿੱਚ ਸੁਸ਼ੋਭਿਤ ਹੈ। ਇਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਤੋਂ 200 ਮੀਟਰ ਦੂਰ ਸਥਿਤ ਹੈ। ਇੱਥੇ ਬਾਬਾ ਅਟੱਲ ਰਾਇ ਜੀ ਨੇ 9 ਸਾਲ ਦੀ ਛੋਟੀ ਉਮਰ ਚ ਆਪਣੇ ਪ੍ਰਾਣ ਤਿਆਗੇ ਸਨ ।ਬਾਬਾ ਅਟੱਲ ਰਾਇ ਜੀ ਦਾ ਜਨਮ ਗੁਰਦੁਆਰਾ ਗੁਰੂ ਕੇ ਮਹਿਲ , ਸ੍ਰੀ ਅੰਮ੍ਰਿਤਸਰ ਵਿਖੇ 1619 ਈ. ਵਿੱਚ ਹੋਇਆ । ਬਾਬਾ ਜੀ ਛੋਟੀ ਉਮਰ ਵਿੱਚ ਹੀ ਸਨ ਜਦੋਂ ਆਪ ਜੀ ਦੁਆਰਾ ਸਹਿਜ ਸੁਭਾਏ ਕਹੇ ਬਚਨ ਪੂਰੇ ਹੋ ਜਾਂਦੇ । ਇਸ ਪ੍ਰਭਾਵ ਕਰਕੇ ਛੋਟੀ ਉਮਰ ‘ਚ ਹੀ ਸਾਰੇ ਆਪ ਜੀ ਨੂੰ ਬਾਬਾ ਜੀ ਕਿਹਾ ਕਰਦੇ ਸਨ। ਬਾਬਾ ਜੀ ਬਾਲ ਅਵਸਥਾ ‘ਚ ਆਪਣੇ ਹਾਣੀ ਬਾਲਕਾਂ ਨਾਲ ਖਿੱਦੋ ਖੂੰਡੀ ਖੇਡਿਆ ਕਰਦੇ ਸਨ। ਇੱਕ ਦਿਨ ਖੇਡਦਿਆਂ ਬਾਲਕ ਮੋਹਨ ਦੇ ਸਿਰ ਵਾਰੀ ਆਈ , ਸ਼ਾਮ ਹੋ ਜਾਣ ਕਾਰਨ ਉਸ ਨੇ ਅਗਲੇ ਦਿਨ ਵਾਰੀ ਦੇਣ ਦਾ ਵਾਅਦਾ ਕੀਤਾ । ਰਾਤ ਸਮੇਂ ਮੋਹਨ ਨੂੰ ਸੱਪ ਨੇ ਡੰਗ ਲਿਆ ਤੇ ਉਸਦੀ ਮੌਤ ਹੋ ਗਈ। ਜਦ ਮੋਹਨ ਅਗਲੇ ਦਿਨ ਖੇਡਣ ਨਾ ਆਇਆ ਤਾਂ ਬਾਬਾ ਅਟੱਲ ਰਾਇ ਜੀ ਸਾਥੀਆਂ ਸਮੇਤ ਮੋਹਨ ਦੇ ਘਰ ਪਹੁੰਚ ਗਏ। ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਰੋ ਰਹੇ ਰਹੇ ਸਨ। ਵਿਰਲਾਪ ਕਰਦੇ ਮਾਪਿਆਂ ਨੇ ਮੋਹਨ ਦੇ ਸੱਪ ਲੜ ਕੇ ਮਰ ਜਾਣ ਦਾ ਹਾਲ ਬਾਬਾ ਅਟੱਲ ਰਾਇ ਜੀ ਨੂੰ ਦੱਸਿਆ।

Advertisement

ਇਹ ਸੁਣ ਕੇ ਬਾਬਾ ਜੀ ਨੇ ਮੋਹਨ ਨੂੰ ਅਵਾਜ਼ ਮਾਰੀ ਤੇ ਉੱਠ ਕੇ ਖੇਡਣ ਲਈ ਕਿਹਾ । ਬਾਬਾ ਜੀ ਦੇ ਬਚਨਾਂ ਨਾਲ ਮੋਹਨ ਉੱਠ ਖੜਾ ਹੋਇਆ । ਇਸ ਗੱਲ ਦੀ ਚਰਚਾ ਸਾਰੇ ਨਗਰ ਵਿੱਚ ਫੈਲ ਗਈ। ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਭਾਣਾ ਉਲਟਿਆ ਜੇ, ਬਾਬਾ ਜੀ ਨੇ ਸਮਝ ਗਏ ਤੇ ਇਸ ਅਸਥਾਨ ‘ਤੇ ਚਾਦਰ ਤਾਣ ਕੇ ਲੇਟ ਗਏ ਅਤੇ ਸਰੀਰ ਤਿਆਗ ਦਿੱਤਾ। ਇਹ ਘਟਨਾ 1628 ਈ. ਦੀ ਹੈ । ਗੁਰੂ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਅਟੱਲ ਰਾਇ ਜੀ ਦਾ ਇੱਥੇ ਹੀ ਸਸਕਾਰ ਕੀਤਾ । ਸਸਕਾਰ ਸਮੇਂ ਜਿਸ ਥਾਂ ਗੁਰੂ ਸਾਹਿਬ ਸੰਗਤਾਂ ਸਮੇਤ ਬਿਰਾਜਮਾਨ ਹੋਏ ਉਸ ਥਾਂ ਗੁਰਦੁਆਰਾ ਬਾਰਾਂਦਰੀ ਹੈ। ਬਾਬਾ ਅਟੱਲ ਰਾਇ ਜੀ ਦੇ ਸਸਕਾਰ ਅਸਥਾਨ ਤੇ 150 ਫੁੱਟ ਉੱਚੀ 19 ਫੁੱਟ ਚੌੜੀ ਮੀਨਾਰ ਦੇ ਅਕਾਰ ਦੀ ਨੌ ਮੰਜ਼ਿਲਾ ਸੁੰਦਰ ਇਮਾਰਤ ਉਸਾਰੀ ਗਈ ਹੈ।

ਮੌਜੂਦਾ ਉੱਚੀ ਯਾਦਗਾਰ ਸਿੱਖ ਮਿਸਲਾਂ ਸਮੇਂ ਉਸਾਰੀ ਗਈ। ਇਸ ਇਮਾਰਤ ਦਾ ਸੰਗੇ ਬੁਨਿਆਦ 1770 ਵਿੱਚ ਰੱਖਿਆ ਗਿਆ ਤੇ ਪਹਿਲੀਆਂ ਤਿੰਨ ਮੰਜ਼ਿਲਾਂ 1784 ਵਿੱਚ ਸ੍ਰ.ਜੱਸਾ ਸਿੰਘ ਰਾਮਗੜੀਆ ਤੇ ਸ. ਜੋਧ ਸਿੰਘ ਨੇ ਉਸਾਰੀਆਂ । ਇਸ ਦੀਆਂ ਉਪਰਲੀਆਂ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਨੇ 1820 ਵਿੱਚ ਮੁਕੰਮਲ ਕੀਤੀਆਂ । ਇਸ ਇਮਾਰਤ ਦੀਆਂ ਦੀਵਾਰਾਂ ‘ਤੇ ਨਕਾਸ਼ਾਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਸੁੰਦਰ ਚਿੱਤਰ ਬਣਾਏ ਗਏ ਹਨ। ਇਸ ਇਮਾਰਤ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਵਿੱਚੋਂ ਉੱਚੀ ਇਮਾਰਤ ਹੈ। ਇਸ ਦੀ ਉੱਪਰਲੀ ਛੱਤ ਤੋਂ ਪੂਰਾ ਅੰਮ੍ਰਿਤਸਰ ਸ਼ਹਿਰ ਦੇਖਿਆ ਜਾ ਸਕਦਾ ਹੈ |

History of Gurdwara Baba Atal Rai Sahib Ji Amritsar,History of Gurdwara Baba Atal Rai Sahib,History of Gurdwara Baba Atal Rai,Gurdwara Baba Atal Rai History,Gurdwara Baba Atal Rai History In Punjabi,Gurdwara Baba Atal Rai Sahib History,Gurdwara Baba Atal Rai Pictures,Gurdwara Baba Atal Rai Images,Gurdwara Baba Atal Rai Photos,Gurdwara Baba Atal Rai Wallpaper,Gurdwara Baba Atal Rai Location

You may also like

Leave a Comment