Do You Know Guru Nanak Sahib Ji ?
ਸੀਂ ਕਿਸੇ ਵੀ ਸਿੱਖ ਨੂੰ ਇਹ ਸਵਾਲ ਪੁੱਛੋ ਤਾਂ ਹਰ ਇੱਕ ਦਾ ਇਹੋ ਜਵਾਬ ਹੋਵੇਗਾ ਕਿ ਹਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਹਾਂ । ਉਹਨਾਂ ਪ੍ਰਤੀ ਸਾਡੇ ਮਨ ਵਿੱਚ ਸਤਿਕਾਰ ਹੈ । ਹਰ ਇੱਕ ਕੋਲ ਅਨੇਕਾਂ ਜਵਾਬ ਹੋਣਗੇ । ਪਰ ਜੇਕਰ ਅਸੀਂ ਉਹਨਾਂ ਦੀ ਪਾਵਨ ਗੁਰਬਾਣੀ ਨੂੰ ਪੜ੍ਹੀਏ ਤੇ ਫਿਰ ਆਪਣੇ ਆਲੇ ਦੁਆਲੇ ਸਿੱਖ ਕਹਾਉਣ ਵਾਲਿਆਂ ਦਾ ਵਿਵਹਾਰ ਵੇਖੀਏ ਤਾਂ ਇੰਝ ਮਹਿਸੂਸ ਹੋਵੇਗਾ ਕਿ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਹੀ ਨਾ ਹੋਈਏ । ਸਾਨੂੰ ਪਤਾ ਹੀ ਨਹੀਂ ਉਹ ਕੀ ਕਹਿੰਦੇ ਹਨ ਤੇ ਅਸੀਂ ਕਰ ਕੀ ਰਹੇ । ਉਹਨਾਂ ਦੇ ਉਪਦੇਸ਼ ਅਤੇ ਸਾਡਾ ਜੀਵਨ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ । ਸਾਡੇ ਕੰਮ ਵੇਖ ਕੇ ਤਾਂ ਇੰਝ ਲਗਦਾ ਹੈ ਜਿਵੇਂ ਸਾਡਾ ਉਹਨਾਂ ਨਾਲ ਕੋਈ ਸਬੰਧ ਨਹੀਂ ਨਾ ਹੋਵੇ ।
🌳🌳 ਪਾਤਿਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਪੜ੍ਹੋ । ਜਿਹੜੇ ਜਿਹੜੇ ਕੰਮਾਂ ਤੋਂ ਉਹਨਾਂ ਨੇ ਸਾਨੂੰ ਵਰਜਿਆਂ ਅਸੀਂ ਉਹੀ ਕੰਮ ਕਰ ਰਹੇ ਹਾਂ। ਜਿਸ ਤਰਾਂ ਦਾ ਸੁਭਾਅ ਪਾਤਿਸ਼ਾਹ ਜੀ ਸਾਨੂੰ ਤਿਆਗਣ ਨੂੰ ਆਖਦੇ ਹਨ ਅਸੀਂ ਉਸੇ ਤਰਾਂ ਦੇ ਸੁਭਾਅ ਦੇ ਮਾਲਕ ਹਾਂ । ਪਾਤਿਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਸ਼ੀਸ਼ਾ ਬਣਾ ਕੇ ਉਹਦੇ ਵਿੱਚੋਂ ਆਪਣੇ ਆਪ ਨੂੰ ਵੇਖਣ ਦਾ ਯਤਨ ਕਰਾਂਗੇ ਤਾਂ ਸਭ ਕੁੱਝ ਸਪੱਸ਼ਟ ਦਿਖਾਈ ਦੇਵੇਗਾ।
🌱🌱 ਜੇਕਰ ਕੋਈ ਇੱਕ ਅੱਧਾ ਕੰਮ ਅਜਿਹਾ ਹੋਵੇ ਜੋ ਉਸ ਦੇ ਵਡੇਰਿਆਂ ਦੇ ਦੱਸੇ ਅਨੁਸਾਰ ਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਭੁੱਲ ਗਿਆ ਹੋਵੇਗਾ , ਇਸ ਗੱਲ ਤੋਂ ਅਣਜਾਣ ਹੋਵੇਗਾ । ਪਰ ਜੇਕਰ ਕੋਈ ਆਪਣੇ ਰੀਤੀ ਰਿਵਾਜ , ਧਰਮ ਕਰਮ ਸਾਰਾ ਕੁੱਝ ਹੀ ਆਪਣੇ ਵੱਡਿਆਂ ਦੇ ਉਲਟ ਕਰਨ ਲੱਗ ਜਾਵੇ ਫਿਰ ਤਾਂ ਕਹਿਣਾ ਪਵੇਗਾ ਕਿ ਅੱਜ ਕਿਸੇ ਹੋਰ ਦਾ ਮੁਰੀਦ ਹੈ । ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲੇ ਅੱਜ ਜਦੋਂ ਉਹਨਾਂ ਦੇ ਵਿਚਾਰਾਂ ਤੋਂ ਉਲਟ ਚੱਲਦੇ ਵੇਖੀਦੇ ਹਨ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਹੀ ਨਾ ਹੋਣ ।
🌲🌲 ਸੱਚਮੁੱਚ ਸਿੱਖੋ ਜੇਕਰ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਦੇ ਹੋ ਤਾਂ ਉਹਨਾਂ ਦੀ ਵਿਚਾਰਧਾਰਾ ਸਾਡੇ ਨਿੱਤ ਦੇ ਕਾਰ ਵਿਹਾਰ ਚੋਂ ਝਲਕਣੀ ਚਾਹੀਦੀ ਹੈ ।
Writer – ਪ੍ਰਭ ਕੌਰ