Bhagat Dhanna Ji Shabads From Sri Guru Granth Sahib Ji

by Live Hukamnama.Com
98 views

Bhagat Dhanna Ji Shabads From Sri Guru Granth Sahib Ji

ਭਗਤ ਧੰਨਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੪੮੮ ਉੱਪਰ ਸੁਭਾਏ ਮਾਨ ਹੈ।

This is one of Bhagat Dhanna Jees shabads and can be found on page 488 of Sri Guru Granth Sahib Jee.

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥

ਇਸ ਸ਼ਬਦ ਵਿੱਚ ਭਗਤ ਧੰਨਾ ਜੀ ਕਹਿ ਰਹੇ ਹਨ ਕਿ ਜੇ ਆਲੇ ਦੁਆਲੇ ਵੇਖਿਆ ਜਾਵੇ, ਤਾਂ ਮੇਰਾ ਰੱਬ (ਕੁਦਰਤੀ ਨਿਯਮ) ਬਹੁਤ ਦਇਆਵਾਨ ਹੈ, ਬਹੁਤ ਕਿਰਪਾਲੂ ਹੈ। ਓਹ ਵਿਧਾਨ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਕਿਸੇ ਦੇ ਨਾਲ ਉਸ ਦਾ ਵੈਰ ਨਹੀਂ ਹੈ। ਭਗਤ ਜੀ ਕਹਿੰਦੇ ਨੇ ਹੋਰ ਕੋਈ (ਪੁਜਾਰੀ ਵਾਲਾ ਰੱਬ) ਮੈਨੂੰ ਇੱਥੇ ਨਜ਼ਰ ਨਹੀਂ ਆਉਂਦਾ ਕਿਓਕਿ ਉਸ ਵਿਧਾਨ ਅੱਗੇ ਹੋਰ ਕਿਸੇ ਦੀ ਸਮਰੱਥਾ ਨਹੀਂ ਟਿਕ ਸਕਦੀ।

In this shabad Bhagat Dhanna jee gives numerous examples to explain to us how the law of nature is merciful and compassionate to all. To persuade The God of the religious clergy, it is said that you must do ardas, that you must give money in the name of religion. On the other hand, Bhagat Dhanna jee says that to obtain the blessings of my God (the law of nature) no ardas or money is needed. So what is needed to obtain the blessings of the God of Guru Granth Sahib Jee? This shabad explains the answer to this question.

ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥

ਭਗਤ ਜੀ ਕਹਿੰਦੇ ਨੇ ਕਿ ਜਿੱਥੇ ਮਰਜ਼ੀ ਚਲੇ ਜਾਵੋ, ਜਿੰਨੀਆਂ ਮਰਜ਼ੀਆਂ ਯਾਤਰਾਵਾਂ ਧਰਮ ਦੇ ਨਾਮ ਤੇ ਕਰ ਆਵੋ, ਭਾਵੇਂ ਸਾਰੇ ਬ੍ਰਹਮੰਡ ਵਿੱਚ ਭਟਕਦਾ ਫਿਰ, ਓਹੀ ਕੰਮ ਹੋਵੇਗਾ ਜਿਹੜਾ ਕਰਤਾ ਕਰਦਾ ਹੈ। ਭਾਵ ਜੋ ਵੀ ਉਸ ਨਿਯਮ ਵਿੱਚ fit ਆਉਂਦੀ ਹੈ, ਓਹੀ ਹੋਵੇਗਾ। ਜੇ ਕੁਦਰਤ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਭਾਰ ਘਟਾਉਣ ਲਈ, ਕਸਰਤ ਕਰਨਾ ਜ਼ਰੂਰੀ ਹੈ, ਜੇ ਤੂ ਭਾਰ ਘਟਾਉਣਾ ਚਾਹੁੰਦਾ ਹਾਂ ਤਾਂ ਤੈਨੂੰ ਕਸਰਤ ਹੀ ਕਰਨੀ ਪਵੇਗੀ। ਤੂੰ ਇਹ ਨਹੀਂ ਕਹਿ ਸਕਦਾਂ ਕਿ ਮੈਂ ਅਰਦਾਸ ਕਰਾਂਗਾ, ਤਾਂ ਮੇਰਾ ਭਾਰ ਘੱਟ ਜਾਵੇਗਾ। ਨਹੀਂ! ਕਿਓਕਿ ਇਹ ਉਸ ਵਿਧਾਨ ਵਿੱਚ fit ਨਹੀਂ ਹੈ!

Bhagat jee says that you can do as many pilgrimages to religious places, as many rituals in the name of religion as you want. However, in spite of that, only the law of nature will be the deciding factor in fulfilling your wishes. For example, if you want to lose weight, you must diet and exercise. There is no way around that. You can not do ardas and expect to lose weight, or go bathe in religious waters with the desire to lose weight and expect it to happen. Why? Because that is not in accordance with the law of nature.

Advertisement

ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥

ਉਧਾਰਨ ਦੀ ਤੌਰ ਤੇ ਭਗਤ ਜੀ ਕਹਿੰਦੇ ਨੇ ਕਿ ਦੇਖੋ ਕਿੱਦਾਂ ਮਾਤਾ ਦੇ ਗਰਭ ਵਿੱਚ ਉਸ ਵਿਧਾਨ ਨੇ ਤੇਰੇ ਸਰੀਰ ਨੂੰ ਘੜਿਆ।

Using an example, Bhagat Dhanna jee says look at how according to the law of nature, your body was fashioned in your mother’s womb.

ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥

ਕਹਿੰਦੇ ਨੇ ਉਸ ਅੱਗ ਦੇ ਵਿੱਚ ਤੇਰੀ ਸੰਭਾਲ਼ ਕੀਤੀ ਗਈ ਸੀ। ਮੇਰਾ ਰੱਬ ਤਾਂ ਮਾਤਾ ਦੇ ਗਰਭ ਦੀ ਅੱਗ ਦੇ ਵਿੱਚ ਵੀ ਰੱਖਦਾ ਹੈ। ਨਾਂ ਬੱਚੇ ਨੂੰ ਨਾਮ ਸਿਮਰਨ ਬਾਰੇ ਪਤਾ ਹੈ, ਨਾਂ ਹੀ ਅਰਦਾਸ, ਜਾਂ ਧਰਮ ਬਾਰੇ ਪਤਾ ਹੈ, ਫਿਰ ਵੀ ਬਿਨਾ ਸ਼ਰਤਾਂ ਤੋਂ ਮੇਰਾ ਖਸਮ (ਕੁਦਰਤੀ ਨਿਯਮ) ਤੁਹਾਡੀ ਰਖਿਆ ਕਰਦਾ ਹੈ।

Bhagat jee says that when we were in our mother’s womb, we did not know about religion, we did not know about naam simran, we did not know about God, but still that system of nature took care of us, still we were protected, because we were in harmony with that system. Bhagat jee says that without people having to do ardas, without people having to give money in the name of religion, my God (law of nature) is taking care of the whole creation. So who is more merciful? A God that must be persuaded to do something for you, and even then he does not do what you want or need to be done, or is the system of nature who is self evolving and self sufficient, who does not take anything from you and still is taking care of you more merciful?

ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥

ਕਹਿੰਦੇ ਨੇ ਕੇ ਕਛੂ ਜਦੋਂ ਬਚਿਆਂ ਨੂੰ ਜਨਮ ਦਿੰਦੀ ਹੈ, ਤਾਂ ਉਸ ਦੇ ਆਂਡੇ ਧਰਤੀ ਦੇ ਹੁੰਦੇ ਨੇ, ਤਾਂ ਓਹ ਆਪ ਸਮੁੰਦਰ ਵਿੱਚ ਹੁੰਦੀ ਹੈ। ਕੋਈ ਪੰਖ ਨਹੀਂ ਕੇ ਓਹ ਉੱਡ ਕਿ ਓਨਾ ਕੋਲ ਚਲੇ ਜਾਵੇ।

Bhagat jee says that a mother turtle lays her eggs on the beach, and goes back in the water herself. She is not there to take care of them 24/7

ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥

ਪਰ ਕਹਿੰਦੇ ਨੇ ਫਿਰ ਵੀ ਦੇਖੋ ਓਹ ਵਿਧਾਨ ਕਿੱਦਾਂ ਓਨਾਂ ਦੀ ਰਖਿਆ ਕਰਦਾ ਹੈ। ਜੰਮਦਿਆਂ ਸਾਰ ਹੀ ਓਨਾ ਨੂੰ ਪਤਾ ਹੈ ਕਿ ਅਸੀਂ ਧਰਤੀ ਤੋਂ ਪਾਣੀ ਤੱਕ ਹੁਣ ਆਪਣਾ ਬਚਾ ਕਰਕੇ ਪਹੁੰਚਣਾ ਹੈ। ਕਿੱਦਾਂ ਪਤਾ ਹੈ? ਨਾਂ ਓਹ school ਗਏ ਹਨ, ਨਾਂ ਹੀ ਧਰਮ ਬਾਰੇ ਪਤਾ ਹੈ, ਪਰ ਫਿਰ ਵੀ ਓਨਾ ਨੂੰ ਪਤਾ ਕਿੱਦਾਂ ਲਗਦਾ ਹੈ? ਕਿਓਕਿ ਕੁਦਰਤ ਨੇ ਓਨਾਂ ਅੰਦਰ ਇਹ ਜਾਣਕਾਰੀ ਸ਼ੁਰੂ ਤੋਂ ਹੀ ਭਰ ਦਿੱਤੀ ਹੈ। ਅਸਲ ਦੇ ਵਿੱਚ ਇਸੇ ਨੂੰ ਪਾਤਸ਼ਾਹ ਨੇ “ਸੈਭੰ” ਕਹਿਆ ਸੀ। ਭਗਤ ਜੀ ਕਹਿੰਦੇ ਨੇ ਕਿ ਇੰਨਾਂ ਚੀਜ਼ਾਂ ਵੱਲ ਵੇਖੋ, ਇਸ ਵਿਧਾਨ ਨੂੰ ਸਮਝਣ ਦੀ ਕੋਸ਼ਿਸ਼ ਕਰੋ!

Bhagat jee says that even though they do not have their mother, once they hatch, they know that they must make the journey from the beach to the ocean to survive. How do they know? They didn’t go to school. They do not know about religion. But at birth how do they already know about the keys to survival? Because nature has already given them this instinct. Nature has already taught them how to fend for themselves. Bhagat jee says look at the world around you. Nature has already given you the tools you need to lead a successful life. You do not need the religious clergy to connect you to God. Look at yourself and consider yourself to be a part of God. Whatever you want God to do, you have the power to do yourself.

ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥

ਕਹਿੰਦੇ ਨੇ ਕਿ ਸਾਨੂੰ ਲਗਦਾ ਹੈ, ਕਿ ਪੱਥਰਾਂ ਵਿੱਚ ਰਹਿਣ ਵਾਲ਼ਿਆਂ ਕੀੜਿਆਂ ਦਾ ਤਾਂ ਬੁਰਾ ਹਾਲ ਹੈ। ਓਨਾ ਦੀ ਕੋਈ ਜ਼ਿੰਦਗੀ ਨਹੀਂ ਹੈ। ਪਰ ਭਗਤ ਜੀ ਕਹਿੰਦੇ ਨੇ ਕੇ ਦੇ ਧਿਆਨ ਨਾਲ ਦੇਖਿਆ ਜਾਵੇ ਤਾਂ ਪੱਥਰਾਂ ਵਿੱਚ ਰਹਿੰਦੇ ਕੀੜੇ ਵੀ ਬੜੇ ਸੋਣੀ ਤਰਾਂ ਜ਼ਿੰਦਗੀ ਜੀਅ ਰਹੇ ਨੇ। ਕਿਓ? ਕਿਓਕਿ ਓਹ ਕੁਦਰਤੀ ਨਿਯਮ ਦੀ ਉਲੰਘਣਾ ਨਹੀਂ ਕਰਦੇ। ਕੁਦਰਤੀ ਨਿਯਮ ਦੀ ਉਲੰਘਣਾ ਕਰਨ ਨਾਲ ਹੀ ਦੁੱਖ ਭੋਗਣਾ ਪਵੇਗਾ, ਪਰ ਉਸ ਵਿਧਾਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਚਲੋ, ਤਾਂ ਪੱਥਰਾਂ ਵਿੱਚ ਰਹਿਣ ਵਾਲੇ ਕੀੜਿਆਂ ਵੱਲ ਵੀ ਵੇਖ ਕਿ ਜ਼ਿੰਦਗੀ ਦਾ ਅਨੰਦ ਮਾਣਿਆ ਜਾ ਸਕਦਾ ਹੈ।

Bhagat Dhanna jee says that when we look at insects, we normally look at their lives and think “what kind of life Is that?
But bhagat jee says that if you look closely, you see that those insects are enjoying the life that they live. Why? Because they don’t try and break that law of nature. When we try and break/outsmart that system of nature we face the consequences. However, if we learn to live in harmony with that system then we can even learn how to enjoy life from small insects.

ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥

ਅਖੀਰ ਤੇ ਭਗਤ ਜੀ ਕਹਿੰਦੇ ਨੇ ਕਿ ਜੇ ਤੂੰ ਉਸ ਵਿਧਾਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਗਿਆ ਤਾਂ ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਓਹ ਵਿਧਾਨ ਤੇਰੀ ਰਖਿਆ ਕਰੇਗਾ। ਜੇ ਸੜਕ ਤੇ speed limit ੪੫ ਹੈ, ਤਾਂ ਜੇ ਤੁਸੀਂ ਗੱਡੀ ੪੫ ਦੀ speed ਤੇ ਰੱਖੀ, ਤਾਂ ਕੀ ਤੁਹਾਨੂੰ ਪ੍ਰਸ਼ਾਸਨ ਤੋਂ ਜਰਨ ਦੀ ਲੋੜ ਹੈ? ਨਹੀਂ, ਕਿਉਂਕਿ ਤੁਸੀਂ ਕਨੂੰਨ ਦੀ ਪਾਲਣਾ ਕੀਤੀ। ਇਸੇ ਤਰਾਂ ਜੇ ਤੁਸੀਂ ਕੁਦਰਤੀ ਕਨੂੰਨ ਦੀ ਪਾਲਣਾ ਕਰੋਗੇ, ਤਾਂ ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ।

Bhagat hee says that if you live according to that system of nature, you have no reason to fear anyone. For example, if the speed limit on a road is 45 miles per hour, and you are going 45 miles per hour, do you have any reason to fear the Police? No, because you followed the law. Just like that, if you follow the system of nature, if you learn to live in harmony with it, then there is no reason to fear anyone or anything.

Writer – ਸਰਜਨ ਸਿੰਘ

You may also like

Leave a Comment