ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਬਾਰੇ ਕੁਛ ਜਾਣੀ ਅਣਜਾਣੀ ਜਾਣਕਾਰੀ
ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 1 ਮਾਘ 1645, ਜਨਵਰੀ 1588 ਈ. ਨੂੰ। ਮੁਸਲਮਾਨ ਫਕੀਰ ਸਾਂਈ ਮੀਆਂ ਮੀਰ ਜੀ ਪਾਸੋਂ ਜੋ ਗੁਰੂ ਸਾਹਿਬ ਦੇ ਪਰਮ ਮਿੱਤਰ ਤੇ ਸ਼ਰਧਾਲੂ ਸਨ ਹੱਥੋਂ ਰਖਵਾਇਆ। 1604 ਈ. ਵਿਚ ਦਰਬਾਰ ਸਾਹਿਬ ਦਾ ਨਿਰਮਾਣ ਸੰਪੂਰਨ ਹੋਇਆ ਸੀ।
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਚਲ ਰਿਹਾ ਗੁਰਬਾਣੀ ਕੀਰਤਨ ਸੁਣਨ ਲਈ ਕਲਿੱਕ ਕਰੋ ਜੀ
ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਸੰਮਤ 1661 ਵਿੱਚ ਕਰਕੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਕਿਵਾੜ ਖੁੱਲਣ ਦਾ ਸਮਾਂ ਗਰਮੀ ਵਿੱਚ 2 ਵਜੇ ਸਵੇਰੇ ਖੁੱਲ੍ਹਦੇ ਹਨ ਤੇ 11 ਵਜੇ ਰਾਤ ਨੂੰ ਬੰਦ ਹੁੰਦੇ ਹਨ । ਸਰਦੀ ਵਿੱਚ 3 ਵਜੇ ਸਵੇਰੇ ਖੁੱਦੇ ਤੇ 10 ਵਜੇ ਰਾਤ ਨੂੰ ਬੰਦ। 12 ਵਜੇ ਰਾਤ ਨੂੰ ਦਰਬਾਰ ਸਾਹਿਬ ਦੇ ਫਰਸ਼ ਦੀ ਸਫਾਈ ਹੁੰਦੀ ਹੈ । ਦਰਬਾਰ ਸਾਹਿਬ ਨੂੰ ਕਦੇ ਜਿੰਦਰੇ ਨਹੀਂ ਲੱਗਦੇ।
ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦਾ ਲਾਇਵ ਰੇਡੀਓ ਪ੍ਰਸਾਰਣ ਰੋਜਾਨਾਂ ਸਵੇਰੇ 4 ਤੋਂ 6 ਵਜੇ ਤੱਕ ਸ਼ਾਮ 4.30 ਤੋਂ 5.30 ਵਜੇ ਤੱਕ ਹੁੰਦਾ ਹੈ। ਵਰਣਨਯੋਗ ਹੈ, ਇਹ ਰੇਡੀਓ ਤੋਂ ਪ੍ਰਸਾਰਣ ਦਾ ਸਮਾਂ ਜੂਨ 1984 ਸਾਕਾ ਨੀਲਾ ਤਾਰਾ ਵੇਲੇ ਹੋਇਆ ।
ਪਾਲਕੀ ਦਾ ਸਮਾਂ – ਗਰਮੀਆਂ ਵਿੱਚ 4.30 ਵਜੇ ਸਵੇਰੇ, ਸਰਦੀਆਂ ਵਿੱਚ 5.30 ਵਜੇ ਸਵੇਰੇ। ਰਾਤ ਨੂੰ 10.30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸੁਨਹਿਰੀ ਪਾਲਕੀ ਰਾਹੀਂ ਗੁ: ਕੋਠਾ ਸਾਹਿਬ ਅਕਾਲ ਤਖ਼ਤ ਤੇ ਚਲੀ ਜਾਂਦੀ ਹੈ। ਇਹ ਸਮਾਂ 15 ਮਿੰਟ ਦੇ, ਹਿਸਾਬ ਨਾਲ ਵੱਧਦਾ ਘੱਟਦਾ ਰਹਿੰਦਾ ਹੈ।
ਸਰੋਵਰ – 490×500 ਫੁੱਟ ਹੈ । ਡੂੰਘਾਈ 17 ਫੁੱਟ, ਦਰਬਾਰ ਸਾਹਿਬ ਦੀ ਪ੍ਰਕਰਮਾ 13 ਫੁੱਟ, ਹਰੇਕ ਬਾਹੀ 66 ਫੁੱਟ ਹੈ। ਪੁੱਲ ਦੀ ਲੰਬਾਈ 240 ਫੁੱਟ, ਚੌੜਾਈ 21 ਫੁੱਟ ਅਤੇ ਪੁੱਲ ਦੇ ਹੇਠਾਂ 38 ਸੁਰਗਦੁਆਰੀਆਂ ਹਨ।
ਸਫਾਈ – ਰੋਜ਼ਾਨਾ ਦੁੱਧ ਤੇ ਹਰਿ ਕੀ ਪਉੜੀ ਦੇ ਜਲ ਨਾਲ ਫਰਸ਼ ਦੀ ਧੁਆਈ ਕੀਤੀ ਜਾਂਦੀ ਹੈ। ਗੁਰੂ ਸਾਹਿਬ ਦਾ ਚੰਦੋਆ ਹਰ ਬੁੱਧਵਾਰ, ਸ਼ੁੱਕਰਵਾਰ ਨੂੰ ਬਦਲਿਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ
ਸੋਨੇ ਦੀ ਸੇਵਾ – ਇਹ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੁਸਲਮਾਨ ਮਿਸਤਰੀ ਯਾਰ ਮੁਹੰਮਦ ਖਾਨ ਤੋਂ 1803 ਵਿਚ ਸ਼ੁੱਧ ਸੋਨਾ 162 ਸੇਰ, 27 ਸਾਲਾਂ ਵਿਚ ਸੇਵਾ ਕਰਵਾਈ। ਇਸਦੀ ਕੀਮਤ ਲਗਭਗ 64,11,000 ਰੁ: ਸੀ।
ਅਰਦਾਸਾਂ – ਪਹਿਲੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮਗਰੋਂ ਅਨੰਦ ਸਾਹਿਬ ਦਾ ਪਾਠ ਕਰਕੇ । ਦੂਜੀ ਆਸਾ ਦੀ ਵਾਰ ਦੇ ਭੋਗ ਮਗਰੋਂ। ਤੀਜੀ 12 ਵਜੇ ਅਨੰਦ ਸਾਹਿਬ ਦਾ ਪਾਠ ਕਰਕੇ । ਚੌਥੀ 3 ਵਜੇ ਚਰਨ ਕੰਵਲ ਆਰਤੀ ਪੜ੍ਹਕੇ । ਪੰਜਵੀਂ ਰਹਿਰਾਸ ਦੇ ਪਾਠ ਤੋਂ ਬਾਅਦ। ਛੇਵੀਂ ਕੀਰਤਨ ਸੋਹਿਲੇ ਦੇ ਪਾਠ ਮਗਰੋਂ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਭਾਈ ਮਨੀ ਸਿੰਘ ਜੀ ਨੂੰ 1699 ਈ. ਵਿੱਚ 1 ਨਗਾਰਾ, 1 ਨਿਸ਼ਾਨ ਸਾਹਿਬ, ਗੰਥ ਸਾਹਿਬ, 5 ਸਿੰਘਾਂ ਸਮੇਤ ਪ੍ਰਬੰਧਕ ਨਿਯੁਕਤ ਕੀਤਾ।
ਪਾਵਨ ਹੁਕਮਨਾਮੇ – ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤਿੰਨ ਵਾਰ ਵਾਕ ਲਿਆ ਜਾਂਦਾ ਹੈ। 1. ਪ੍ਰਕਾਸ਼ ਵੇਲੇ 2. ਆਸਾ ਦੀ ਵਾਰ ਦੇ ਭੋਗ ਤੋਂ ਬਾਅਦ । 3. ਰਾਤ ਨੂੰ ਸੁਖ ਆਸਣ ਵੇਲੇ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਬਿਜਲੀ ਦਾ ਪ੍ਰਬੰਧ – ਮਹਾਰਾਜਾ ਫ਼ਰੀਦਕੋਟ ਦੇ ਯਤਨਾ ਸਦਕਾ 34 ਸਾਲ ਦੀ ਕਸ਼ਮਕਸ਼ ਤੋਂ ਬਾਅਦ, ਪਹਿਲੀ ਵਾਰ ਸਥਾਈ ਤੌਰ ‘ਤੇ 1930 ਵਿਚ ਸ੍ਰੀ ਦਰਬਾਰ ਸਾਹਿਬ ਵਿੱਚ ਬਿਜਲੀ ਲਗਾਈ ਗਈ । 29-8-1897 ਨੂੰ ਬਿਜਲੀ ਘਰ ਦਾ ਨੀਂਹ ਪੱਥਰ ਰੱਖਿਆ ਸੀ।
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਚਲ ਰਿਹਾ ਗੁਰਬਾਣੀ ਕੀਰਤਨ ਸੁਣਨ ਲਈ ਕਲਿੱਕ ਕਰੋ ਜੀ
ਇਤਿਹਾਸਕ ਬੇਰੀ ਦੇ ਦਰਖ਼ਤ – 1. ਦੁਖਭੰਜਨੀ ਬੇਰੀ 2. ਬੇਰ ਬਾਬਾ ਬੁੱਢਾ ਸਾਹਿਬ ਜੀ 3. ਇਲੈਚੀ ਬੇਰੀ ਇਹ ਤਿੰਨ ਬੇਰ ਦੇ ਦਰਖ਼ਤ ਹਰਿਮੰਦਰ ਸਾਹਿਬ ਨਾਲ ਸਬੰਧਤ ਇਤਿਹਾਸ ਨੂੰ ਸਾਂਭੀ ਬੈਠੇ ਹਨ।
ਤੋਸ਼ੇ ਖਾਨੇ ਦੀਆਂ ਕੀਮਤੀ ਵਸਤਾਂ – ਜੜਾਊ ਛਤਰ : ਸੋਨੇ ਦਾ ਵਜ਼ਨ 10 ਸੇਰ, 37 ਨਗ ਜੜੇ ਹੋਏ ਹਨ। ਜੜਾਊ ਸਿਹਰਾ : ਉਦੋਂ ਦੀ ਕੀਮਤ 10 ਲੱਖ, ਦੋ ਵੱਡੀਆਂ | ਮਾਲਾ, ਸੋਨੇ ਦਾ ਆਸਾ, ਮ. ਰਣਜੀਤ ਸਿੰਘ ਦੀ ਸਿਰੀ ਸਾਹਿਬ, ਸੁੱਚੇ ਮੋਤੀਆਂ ਦੀ 108 ਮਣਕੇ ਦੀ ਮਾਲਾ, ਸੋਨੇ ਦੇ ਦਰਵਾਜ਼ੇ, ਸੋਨੇ ਦੇ ਚੱਕਰ ਵਜ਼ਨ 18 ਤੋਲੇ 8 ਮਾਸੇ 6 ਰੱਤੀ, 2 ਸੋਨੇ ਦੇ ਪੱਖੇ, 5 ਸੋਨੇ ਦੀਆਂ ਕਹੀਆਂ, 5 ਚਾਂਦੀ ਦੇ ਬਾਟੇ, – ਇਕ ਚਾਨਣੀ : ਇਸ ਵਿੱਚ ਜੜੇ ਇੱਕ ਇੱਕ ਹੀਰੇ ਦੀ ਕੀਮਤ 500 ਰੁ: ਸੀ। ਚੰਦਨ ਦਾ ਚੌਰ, ਡਿਉਡੀ ਲਈ ਸੋਨੇ ਦੀ ਜੋੜੀ ਆਦਿ।
ਕੀਰਤਨ ਜਥੇ – ਇਨ੍ਹਾਂ ਦੀ ਗਿਣਤੀ 19 ਹੈ, ਇਨ੍ਹਾਂ ਵਿੱਚੋਂ 8 ਜਥੇ 15 ਚੌਕੀਆਂ ਵਿੱਚ ਹਰ ਰੋਜ਼ ਕੀਰਤਨ ਕਰਦੇ ਨੇ । ਇੱਥੇ ਭਾਸ਼ਣ ਕਰਨਾ ਤੇ ਕੱਚੀ ਬਾਣੀ ਪੜ੍ਹਨ ਦੀ ਸਖ਼ਤ ਮਨਾਹੀ ਹੈ।
ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਚਾਨਣੀ ਹੀਰੇ-ਮੋਤੀਆਂ ਦੀ ਦਰਬਾਰ ਸਾਹਿਬ ਵਿਖੇ ਭੇਟ ਕੀਤੀ, ਜਿਸਦੀ ਕੀਮਤ ਉਦੋਂ 80 ਲੱਖ ਰੁਪੈ ਸੀ । ਜਿਹੜੀ ਸਾਕਾ ਨੀਲਾ ਤਾਰਾ ਸਮੇਂ ਸੜ ਕੇ ਰਾਖ ਹੋ ਗਈ ਸੀ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਇੱਕ ਮੁਸਲਮਾਨ ਹਾਜੀ ਮੁਹੰਮਦ ਮਸਕੀਨ ਨੇ 9 ਮਣ, 14 ਸੇਰ ਚੰਦਨ ਦੀ ਲੱਕੜ ਵਿੱਚੋਂ 1 ਲੱਖ 45 ਹਜ਼ਾਰ ਤਾਰਾਂ ਕੱਢ ਕੇ 5 ਸਾਲ, 7 ਮਹੀਨੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਚੌਰ ਤਿਆਰ ਕਰਕੇ ਦਰਬਾਰ ਸਾਹਿਬ 31-12-1925 ਨੂੰ ਭੇਟ ਕੀਤਾ।
ਦਰਬਾਰ ਸਾਹਿਬ ਵਿੱਚ ਕੇਵਲ ਇਨ੍ਹਾਂ ਬਾਣੀਆਂ ਦਾ ਹੀ ਕੀਰਤਨ ਕੀਤਾ ਜਾ ਸਕਦਾ ਹੈ : 1. ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚੋਂ ਸ਼ਬਦ 2. ਦਸਮ ਪਿਤਾ ਜੀ ਦੀ ਬਾਣੀ 3. ਭਾਈ ਗੁਰਦਾਸ ਜੀ ਦੀ ਬਾਣੀ 4. ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਵਿੱਚੋਂ।
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਚਲ ਰਿਹਾ ਗੁਰਬਾਣੀ ਕੀਰਤਨ ਸੁਣਨ ਲਈ ਕਲਿੱਕ ਕਰੋ ਜੀ
ਹਰਿਮੰਦਰ ਸਾਹਿਬ ਦੇ ਅਹਾਤੇ ਵਿੱਚ 17 ਥਾਵਾਂ ਤੇ ਅਖੰਡ ਪਾਠ ਚਲਦੇ ਰਹਿੰਦੇ ਹਨ। ਇਕ ਸਾਲ ਵਿੱਚ ਤਕਰੀਬਨ 3100 ਅਖੰਡ ਪਾਠ ਸੰਗਤਾਂ ਵੱਲੋਂ ਕਰਵਾਏ ਜਾਂਦੇ ਹਨ।
ਮੱਸੇ ਦਾ ਹਮਲਾ – ਮੱਸਾ ਰੰਗੜ ਨੇ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ। ਦਰਬਾਰ ਸਾਹਿਬ ਦੇ ਸਤਿਕਾਰ ਦੀ ਰਾਖੀ ਦਾ ਪ੍ਰਣ ਲੈ ਕੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਦਿਨ ਦਿਹਾੜੇ ਅਗਸਤ 1740 ਈ: ਨੂੰ ਵੱਢ ਕੇ ਹਵਾ ਹੋ ਗਏ।
ਮਨੂੰ ਦਾ ਹਮਲਾ – ਮੀਰ ਮਨੂੰ ਨੇ 1748 ਵਿੱਚ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਦਰਬਾਰ ਸਾਹਿਬ ਨੂੰ ਮਿੱਟੀ ’ਚ ਮਿਲਾਉਣ ਵਾਲਾ ਖੁਦ 3 ਨਵੰਬਰ 1753 ਈ: ਨੂੰ ਮਿੱਟੀ ‘ਚ ਮਿਲ ਗਿਆ।
ਅਬਦਾਲੀ ਦਾ ਹਮਲਾ – ਸਿੱਖਾਂ ਨੂੰ ਖ਼ਤਮ ਕਰਨ ਦੀ ਨੀਯਤ ਨਾਲ ਅਬਦਾਲੀ ਨੇ ਹਰਿਮੰਦਰ ਸਾਹਿਬ ਤੇ ਦੋ ਵਾਰ 10-4-1762 ਅਤੇ – 1-12-1764 ਈ: ਵਿੱਚ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਵਾ ਦਿੰਦਾ ਰਿਹਾ, ਸਰੋਵਰ ਨੂੰ ਗੰਦ-ਮੰਦ ਨਾਲ ਭਰਵਾ ਦਿੰਦਾ ਸੀ। ਦਰਬਾਰ ਸਾਹਿਬ ਦੀ ਇਕ ਇੱਟ ਹੀ ਉਸ ਦੀ ਮੌਤ ਦਾ ਕਾਰਨ ਬਣੀ।
ਹਰਿ ਕੀ ਪਉੜੀ – ਹਰਿਮੰਦਰ ਸਾਹਿਬ ਜੀ ਦੇ ਪਿਛਲੇ ਪਾਸੇ ਪੌੜੀਆਂ ਵਾਲੇ ਘਾਟ ਦਾ ਨਾਂ ‘ਹਰਿ ਕੀ ਪਾਉੜੀ’ ਹੈ । ਹਰਿਮੰਦਰ ਸਾਹਿਬ ਤਿਆਰ ਹੋਣ ਉਪਰੰਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੋਂ ਅੰਮ੍ਰਿਤ ਲਿਆ ਸੀ।
ਜੋਤ – ਰਹਿਰਾਸ ਸਾਹਿਬ ਦੇ ਪਾਠ ਤੋਂ ਪਹਿਲਾਂ ਜੋਤ ਜਗਾ ਕੇ ਸਵੇਰੇ ਆਸਾ ਦੀ ਵਾਰ ਤੋਂ ਬਾਅਦ ਵਧਾ ਦਿੱਤੀ ਜਾਂਦੀ ਹੈ।
ਜੈਕਾਰਾ – ਹਰਿਮੰਦਰ ਸਾਹਿਬ ਵਿੱਚ ਕਦੇ ਵੀ ‘ਬੋਲੇ ਸੋ ਨਿਹਾਲ ਦਾ ਜੈਕਾਰਾ ਨਹੀਂ ਛੱਡਿਆ ਜਾਂਦਾ ਹੈ।
ਜਲੌ – 1. ਪਾਤਸ਼ਾਹੀ ਪਹਿਲੀ ਅਵਤਾਰ ਦਿਵਸ 2. ਪਾਤਸ਼ਾਹੀ ਚੌਥੀ ਅਵਤਾਰ ਦਿਵਸ 3. ਪਾਤਸ਼ਾਹੀ 6ਵੀਂ ਗੁਰਗੱਦੀ ਦਿਵਸ 4. ਪਾਤਸ਼ਾਹੀ ਦਸਵੀਂ ਅਵਤਾਰ ਦਿਵਸ 5. ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ | ਜਲੌ ਸਾਲ ਵਿੱਚ ਪੰਜ ਵਾਰ ਉਪਰ ਲਿਖੇ ਗੁਰਪੁਰਬ ਅਤੇ ਸ਼ੁਭ ਦਿਹਾੜਿਆਂ ਤੇ ਲੱਗਦੇ ਹਨ।
ਹੁਕਮਨਾਮਾ – ਦਰਬਾਰ ਸਾਹਿਬ ਵਿੱਚ ਗੁਰੂ ਸਾਹਿਬ ਦਾ ਹੁਕਮਨਾਮਾ ਖੱਬੇ ਪਾਸੇ ਤੋਂ ਲਿਆ ਜਾਂਦਾ ਹੈ। ਕੀਰਤਨ – ਹਰਿਮੰਦਰ ਸਾਹਿਬ ਵਿਚ ਕੀਰਤਨ ਸੱਜੇ ਪਾਸੇ ਹੁੰਦਾ ਹੈ, ਜਦ ਕਿ ਹੋਰ ਥਾਵਾਂ ਤੇ ਖੱਬੇ ਪਾਸੇ ਹੁੰਦਾ ਹੈ।
ਨਿਸ਼ਾਨ ਸਾਹਿਬ – ਹਰਿਮੰਦਰ ਸਾਹਿਬ ਕੰਪਲੈਕਸ ਵਿਚ 2 ਨਿਸ਼ਾਨ ਸਾਹਿਬ ਹਨ। ਇਹ ਨਿਸ਼ਾਨ ਸਾਹਿਬ ਬਿਰਧ ਹੋਣ ਦੇ ਕਾਰਨ ਤਾਂਬੇ ਤੇ ਲੋਹੇ ਦੇ ਮਿਸ਼ਰਨ ਨਾਲ ਬਣਾਏ – ਗਏ। ਇਹ ਮੀਰੀ ਤੇ ਪੀਰੀ ਦੇ ਨਿਸ਼ਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ 1962 ਵਿੱਚ ਲਹਿਰਾਏ ਗਏ ਸਨ I11-1-1922 ਨੂੰ ਅੰਗਰੇਜ਼ ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਕਮੇਟੀ ਨੂੰ ਸੌਂਪੀਆਂ।
ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਵਿੱਤਰ ਤਾਲਾਂ ਦੀ ਗਿਣਤੀ ਪੰਜ ਹੈ ਜਿਨ੍ਹਾਂ ਦੇ ਨਾਂ ਅੰਮ੍ਰਿਤਸਰ, ਸੰਤੋਖਸਰ, ਕੌਲਸਰ, ਬਿਬੇਕਸਰ ਅਤੇ ਰਾਮਸਰ ਹਨ । ਸ੍ਰੀ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਸਰੋਵਰ ਵਿੱਚ ਸਨਾਨ ਕਰਣ ਤੋਂ ਪਿਹਲਾਂ ਕੌਲਸਰ ਵਿੱਚ ਸਨਾਨ ਕਰਨ ਦੇ ਹੁਕਮ ਕੀਤੇ ਸਨ ।
ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਵਾਲੀਆਂ ਪੌੜੀਆਂ ਹੇਠਾਂ ਵੱਲ ਜਾਂਦੀਆਂ ਹਨ ਅਤੇ ਦਰਬਾਰ ਸਾਹਿਬ ਜ਼ਮੀਨੀ ਪੱਧਰ ਤੋਂ ਹੇਠਾਂ ਬਣਾਇਆ ਗਿਆ ਹੈ। ਇਹ ਦਰਸਾਉਂਦਾ ਹੈ ਕਿ ਪਰਮਾਤਮਾ ਦੇ ਮੰਦਰ ਵਿਚ ਜਾਣ ਲਈ ਸਾਨੂੰ ਨਿਮਰ ਅਤੇ ਝੁਕ ਜਾਣਾ ਚਾਹੀਦਾ ਹੈ। (ਭਾਵ ਆਪਣਾ ਹੰਕਾਰ ਤਿਆਗ ਕਰ ਦੀਨ ਬਣ ਕਰ ਜਾਣਾ ਚਾਹਿਦਾ ਹੈ)।
15 Top Interesting Facts About Sri Harmandir Sahib (Golden Temple) In Punjabi,Golden Temple Facts for Kids ,Interesting Facts About Golden Temple,Top Interesting Facts About Golden Temple ,2021 Interesting Facts About Golden Temple ,2022 Interesting Facts About Golden Temple ,New Interesting Facts About Golden Temple,Golden Temple of Amritsar Facts ,Know facts about Harmandir Sahib,Interesting Facts About Darbar Sahib Amritsar,Interesting Facts About Golden Temple,Best Interesting Facts About Golden Temple,Unknown Interesting Facts About Golden Temple
Is Golden Temple Is Made Up of Gold,Golden Temple Rumala Sahib,Golden Temple Colour,Lesser Known Facts about Golden Temple,Why Was The Golden temple Built,10 Lines On Golden Temple in English,Why Golden Temple is Called Golden Temple