5 Kakar in Punjabi – Panj (5) Kakkar
ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ ਨੂੰ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਭਰੇ ਪੰਡਾਲ ਵਿਚੋਂ ਪੰਜ ਪਿਆਰੇ ਚੁਣ ਕੇ ‘ਖੰਡੇ ਦੀ ਪਾਹੁਲ’ ਛਕਾ ਕੇ ਉਹਨਾਂ ਨੂੰ ਸਿੰਘ ਦਾ ਖਿਤਾਬ ਪ੍ਰਦਾਨ ਕੀਤਾ। ਗੁਰੂ ਗੋਬਿੰਦ ਸਿੰਘ ਨੇ ਇੱਕ ਵਿਲੱਖਣ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀ ਦਾ ਗਠਨ ਕਰ ਕੇ ਪੰਜ ਕਰਾਰ ਧਾਰਨ ਕਰਵਾ ਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ।
ਹਰ ਇੱਕ ਕਕਾਰ ਆਪਣੇ ਆਪ ਵਿੱਚ ਇੱਕ ਖਾਸ ਚਿੰਨ੍ਹ ਤੇ ਪ੍ਰਤੀਕ ਹੈ।
1. ਕੇਸ
2. ਕੰਘਾ
3. ਕੜਾ
4. ਕਿਰਪਾਨ
5. ਕਛਹਿਰਾ
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ
ਇਸ ਵਿਚ ਪੰਜ ਕੱਕੜ (5 ਕੇ) ਦੇ ਪਹਿਨਣੇ ਸ਼ਾਮਲ ਹਨ 🙏
(ਗੁਰੂ ਸਾਹਿਬ ਵਲੋ ਬਖ਼ਸ਼ੇ ਪੰਜ ਕਕਾਰ)
ਕੇਸ — ਕੇਸ ਅਕਾਲ ਪੁਰਖ ਦੀ ਮੋਹਰ ਹਨ, ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ।
ਕੰਘਾ —- ਕੰਘਾ ਕੇਸਾਂ ਦੀ ਸਫਾਈ ਸੰਭਾਲ ਵਾਸਤੇ ਸਿੱਖਾਂ ਦੁਆਰਾ ਵਰਤਿਆ ਜਾਂਦਾ ਹੈ ਅਤੇ ਇਸ ਨੂੰ ਕੇਸਾਂ ਵਿੱਚ ਰੱਖਿਆ ਜਾਂਦਾ ਹੈ। ਕੰਘਾ ਜਿੱਥੇ ਕੇਸਾਂ ਦੀ ਸਫਾਈ ਕਰਦਾ ਹੈ, ਉੱਥੇ ਸਾਨੂੰ ਦਰਸਾਉਂਦਾ ਹੈ ਕਿ ਕੇਸਾਂ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਕੀਤੀ ਜਾਏ।
ਕੜਾ —- ਕੜਾ ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ। ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ.
ਕਿਰਪਾਨ —– ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ। ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਰੀਰ ਤੇ ਧਾਰਨ ਕਰਨੀ ਹੈ। ਬੁਰਾਈਆਂ ਦੇ ਅਧੀਨ ਭੈੜੇ ਮਨੁੱਖ ਜੁਲਮ ਕਰਦੇ ਹਨ, ਉਨ੍ਹਾਂ ਤੋਂ ਆਪਣੇ ਆਪ ਦੀ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਕਰਦੀ ਹੈ।
ਕਛਹਿਰਾ —- ਕਛਹਿਰਾ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ। ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ ਹੈ।